ਵਿਚਾਰਧਾਰਾ : ਸੱਚਖੰਡ ਵਾਸੀ ਸੰਤ ਮੇਲਾ ਦਾਸ ਜੀ

ਸੰਤ ਮੇਲਾ ਦਾਸ ਜੀ ਦਾ ਜਨਮ ਪਿੰਡ ਨਗਦੀਪੁਰ ਜ਼ਿਲਾ ਹੁਸ਼ਿਆਰਪੁਰ ਤਹਿਸੀਲ ਗੜਸ਼ੰਕਰ ਵਿਖੇ 11-03-1889 ਨੂੰ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਸ਼੍ਰੀ ਭੋਲਾ ਰਾਮ ਜੀ ਸੀ। ਆਪ ਜੀ ਗਰੀਬ ਪਰਿਵਾਰ (ਮੇਹਨਤੀ) ਨਾਲ ਸੰਬੰਧ ਰੱਖਦੇ ਸਨ। ਆਪ ਜੀ ਬਚਪਨ ਤੋਂ ਹੀ ਸਾਧੂ ਸੁਭਾਅਦੇ ਸਨ। ਆਪ ਜੀ ਨੇ ਸੱਚੀ ਅਤੇ ਸੁੱਚੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਨਿਰਵਾਹ ਕੀਤਾ। ਆਪ ਜੀ ਨੇ ਆਪਣਾ ਭਗਤੀ ਜੀਵਨ ਡੇਰਾ ਸਾਂਈ ਗੁਲਾਬ ਸ਼ਾਹ ਜੀ ਮੈਲੀ ਜ਼ਿਲਾ ਹੁਸ਼ਿਆਰਪੁਰ ਤੋਂ ਸ਼ੁਰੂ ਕੀਤਾ। ਆਪ ਜੀ ਅਕਸਰ ਆਪਣੇ ਗੁਰੂ ਛੀਲੂ ਰਾਮ ਜੀ ਨਾਲ ਡੇਰੇ ਜਾਇਆ ਕਰਦੇ ਸੀ। ਉਹਨਾਂ ਨੇ ਡੇਰੇ ਵਿੱਚ ਰਹਿੰਦਿਆਂ ਹੋਇਆ ਵੀ ਕਿਰਤ ਕਰੋ ਅਤੇ ਨਾਮ ਜਪੋ ਦੀ ਪਿਰਤ ਨੂੰ ਜ਼ਾਰੀ ਰੱਖਿਆ । ਉਹ ਕਦੇ ਵੀ ਵਿਹਲੇ ਨਹੀਂ ਸਨ ਰਹਿੰਦੇ। ਉਹਨਾਂ ਨੇ ਆਪਣੇ ਪਰਿਵਾਰ ਨੂੰ ਤਿਆਗ ਕੇ ਸਮੁੱਚੀ ਸਾਧ ਸੰਗਤ ਨੂੰ ਆਪਣਾ ਪਰਿਵਾਰ ਬਣਾਇਆ। ਆਪਣੇ ਤਨੋ ਮਨੋ ਪੂਰੀ ਲਗਨ ਨਾਲ ਸੰਗਤ ਦੀ ਸੇਵਾ ਕੀਤੀ। ਆਪ ਜੀ ਦੀ ਬੱਚੀਆਂ ਪ੍ਰਤੀ ਖਾਸ ਭਾਵਨਾ ਸੀ ਕਿ ਉਹ ਉੱਚੀ ਵਿੱਦਿਆ ਹਾਸਿਲ ਕਰਕੇ ਆਂਪਣੇ ਸਮਾਜ ਨੂੰ ਸਹੀ ਸੇਧ ਦੇਣ। ਉਹ ਆਪ ਕਦੇ ਵੀ ਸਕੂਲ ਨਹੀਂ ਗਏ। ਉਹਨਾਂ ਨੇ ਜੋ ਬ੍ਰਹਮ ਬਾਣੀ ਦੀ ਰਚਨਾ ਕੀਤੀ ਹੈ ਉਸ ਤੋਂ ਭਲੀ ਭਾਂਤ ੲੁਹ ਜ਼ਾਹਿਰ ਹੁੰਦਾ ਹੈ ਕਿ ਉਹ ਅਧਿਆਤਮਿਕ ਤੌਰ ਤੇ ਕਿੰਨੇ ਸੰਪੂਰਨ ਸਂ। ਆਪ ਜੀ ਦੀ ਆਵਾਜ਼ ਬਹੁਤ ਸੁਰੀਲੀ ਤੇ ਮਿੱਠੀ ਸੀ। ਆਪ ਜੀ ਤੂੰਬਾ ਵਜਾਉਣ ਦੇ ਨਾਲ-ਨਾਲ ਗਾਉਣ ਵਿੱਚ ਵੀ ਧਨੀ ਸਨ।

ਆਪ ਜੀ ਪਿੰਡ ਬੋਪਾਰਾਏ ਕਲਾਂ ਉਸ ਮਹਾਨ ਤਪੱਸਵੀ, ਬਾਲ ਬ੍ਰਹਮ ਗਿਆਨੀ, ਬਾਲ ਵੇਤਾਂ ਬਾਲ ਬ੍ਰਹਮ ਚਾਰੀ, 108 ਸੰਤ ਹਰੀਦਾਸ ਜੀ ਮਹਾਰਾਜ ਨਾਲ ਆਇਆ ਕਰਦੇ ਸੀ। ਆਪਣੇ ਬ੍ਰਹਮ ਵਿਚਾਰ ਨਾਲ ਸਰੋਤਿਆਂ ਨੂੰ ਕੀਲ ਲੈਂਦੇ ਸਨ। ਉਹਨਾਂ ਨਾਲ ਸੰਗਤਾਂ ਦਾ ਪਿਆਰ ਇੱਥੋ ਤੱਕ ਬਣ ਗਿਆ ਕਿ ਸੰਗਤ ਸੁਹਨਾਂ ਦੇ ਵਿਚਾਰ ਸੁਣਨ ਲਈ ਤੱਤਪਰ ਰਹਿੰਦੀ ਸੀ। ਸੰਗਤਾਂ ਦਾ ਅਥਿਹ ਪਿਆਰ ਨੂੰ ਦੇਖਦੇ ਹੋਏ ਆਪ ਪਿੰਡ ਨਗਦੀਪੁਰ ਨੂੰ ਤਿਆਗ ਕੇ ਪਿੰਡ ਬੋਪਾਰਾਏ ਕਲਾਂ ਵਿਖੇ ਆ ਗਏ। 108 ਸੰਤ ਹਰੀ ਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਸੰਤ ਮੇਲਾ ਦਾਸ ਜੀ ਲਗਭਗ 28 ਸਾਲ ਤੱਕ ਸਮੂਹ ਸੰਗਤ ਦੀ ਬੇਨਤੀ ਤੇ ਸ਼੍ਰੀ ਧਰਮਚੰਦ ਜੀ ਮਹਿਮੀ ਦੇ ਗ੍ਰਿਹ ਵਿਖੇ ਚੁਬਾਰੇ ਵਿੱਚ ਰਹੇ ਅਤੇ ਸਮੂਹ ਨਗਰ ਦੀਆਂ ਸੰਗਤਾਂ ਦੀ ਸੇਵਾ ਕੀਤੀ ਆਪਣੇ ਹੱਥੀਂ ਸੰਗਤਾਂ ਵਲੋਂ ਦਿੱਤੀ ਮਾਇਆ ਨਾਲ ਪਿੰਡ ਦੇ ਉੱਤਰ ਵਾਲੇ ਪਾਸੀ ਜਾਂਦੀ ਨਹਿਰ ਤੇ ਯਾਦਗਾਰੀ ਗੇਟ ਦੀ ਉਸਾਰੀ ਕਰਵਾਈ। ਅੰਤ ਸੰਗਤਾਂ ਨੂੰ ਪਿਆਰ ਭਾਵਨਾ ਨਾਲ ਜੀਉਣ ਦਾ ਸੁਨੇਹਾ ਦਿੰਦੇ ਹੋਏ ਅਤੇ ਸੰਗਤਾਂ ਨੂੰ ਪਿਆਰ ਵੰਡਦੇ ਹੋਏ ਮਿਤੀ 03-04-1992 ਨੂੰ ਜੋਤੀ ਜੋਤ ਸਮਾ ਗਏ। ਸੰਤਾਂ ਨਾਲ ਅਥਾਹ ਪਿਆਰ ਦਰਸਾਉਂਦੇ ਹੋਏ ਉਹਨਾਂ ਦਾ ਦਾਹ ਸੰਸਕਾਰ ਕਰਨ ਦਾ ਫੈਸਲਾ ਕੀਤਾ।ਇਸ ਵਾਸਤੇ ਸੰਤਾਂ ਵਲੋਂ ਤਿਆਰ ਕੀਤੇ ਗੇਟ ਕੋਲ ਜਗ੍ਹਾ ਚੁਣੀ ਗਈ ਜਿਥੇ ਸੰਸਕਾਰ ਕੀਤਾ ਗਿਆ। ਅੱਜ ਕੱਲ ਸੰਸਕਾਰ ਵਾਲੀ ਜਗ੍ਹਾ ਤੇ ਸੰਗਤਾਂ ਵਲੋਂ ਸੋਹਣੇ ਮੰਦਿਰ ਦੀ ਉਸਾਰੀ ਕੀਤੀ ਗਈ ਹੈ। ਆਪਜੀ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਸਮੂਹ ਸੰਗਤ ਵਲੋਂ (ਕਮੇਟੀ ਵਲੋਂ) ਬੱਚਿਆਂ ਦਾ ਸਕੂ ਖੋਹਲਿਆ ਗਿਆ ਹੈ ਜੋ ਕਿ ਬੱਚਿਆਂ ਦੇ ਮਨਾਂ ਅੰਦਰ ਸੰਤਾਂ ਦੇ ਪਿਆਰ ਦਾ ਸੁਨੇਹਾ ਦੇ ਰਿਹਾ ਹੈ।

ਵਲੋਂ ਜਾਰੀ ਜੀਤਾ : ਐੱਸ. ਐੱਸ. ਡੀ. ਐਜ਼ੂਕੇਸ਼ਨ ਸੋਸਾਇਟੀ ਰਜਿ. ਬੋਪਾਰਾਏ ਕਲਾਂ ਅਤੇ ਸਮੂਹ ਸੰਗਤ

  • ਪ੍ਰਧਾਨ : ਡਾ: ਸੋਹਣ ਲਾਲਾ ਮਹਿਮੀ (Mob. 9815573630)
  • ਸ਼੍ਰੀ ਗੁਰਦਿਆਲ ਹਿਮੀ
  • ਸ਼੍ਰੀ ਤਰਸੇਮ ਹੀਰ
  • ਸ਼੍ਰੀ ਗੁਲਸ਼ਨ ਰਾਏ ਮਹਿਮੀ (Mob. 7696262557)
  • ਸ਼੍ਰੀ ਪਾਖਰ ਰਾਮ ਟੂਰਾ
  • ਸ਼੍ਰੀ ਰਾਮ ਕ੍ਰਿਸ਼ਨ