ਗਿਆਨੇਸ਼ਵਰ ਮਹਾਂਦੇਵ ਮੰਦਿਰ

ਸੇਵਾਦਾਰ : ਪੁਜਾਰੀ ਸ਼੍ਰੀ ਉਮੇਸ਼ ਚੰਦਰ ਜੀ

ਰਕਬਾ ਤਕਰੀਬਨ : 4 ਏਕੜ, ਤਕਰੀਬਨ 4 ਕਨਾਲ 13 ਮਰਲੇ

ਇਤਿਹਾਸ : ਤਕਰੀਬਨ 9 ਪੁਸ਼ਤਾਂ ਤੋਂ ਪਹਿਲਾਂ ਦਾ

ਰਕਬਾ :- ਪਹਿਲਾਂ ਪੰਡਿਤ ਨੇ ਦਿੱਤੇ 2 ਏਕੜ ਜਗ੍ਹਾ ਵਾਸਤੇ ਬਾਅਦ ਵਿੱਚ ਦਾਨ ਕਰਨ ਤੇ ਮਿਲੇ 2.5 ਏਕੜ। 1947 ਦੀ ਵੰਡ ਤੋਂ ਬਾਅਦ ਇਹ ਜ਼ਮੀਨ ਨਾਮ ਹੋਈ

ਪਿੰਡ ਵਸਣ ਤੋਂ ਪਹਿਲਾਂ ਪਿੰਡ ਵਿੱਚ ਕੋਈ ਵੀ ਕੰਮੀ ਕੌਮ ਨਹਿਂ ਸੀ। ਇਸ ਲਈ ਪਹਿਲੇ ਬਜ਼ੁਰਗਾਂ ਨੇ ਇਹ ਜ਼ਮੀਨ ਮੁਸਲਮਾਨ ਪਰਿਵਾਰ ਨੂੰ ਦਿੱਤੀ ਸੀ (ਫਕੀਰ) ਇੱਥੇ ਕਬਰਸਤਾਨ ਸਨ। 1947 ਤੱਕ ਇੱਥੇ 6 ਹਾੜ ਨੂੰ ਮੇਲਾ ਕਰਵਾਇਆ ਜਾਂਦਾ ਸੀ। ਮੇਲੇ ਤੋਂ 6 – 7 ਦਿਨ ਪਹਿਲਾਂ ਧਮਾਲਾਂ ਪਾਈਆਂ ਜਾਂਦੀਆਂ ਸਨ। ਲੰਗਰ ਭੰਡਾਰਾ ਲਗਾਇਆ ਜਾਂਦਾ ਸੀ। ਮੇਲਾ ਅੱਜ ਤੱਕ ਜਾਰੀ ਹੈ। ਹੁਣ ਇਸ ਜਗ੍ਹਾ ਤੇ ਬਲਦ ਦੌੜਾਂ ਅਤੇ ਮੇਲਾ ਕਮੇਟੀ ਵਲੋਂ ਅਤੇ ਲੰਗਰ ਪੰਡਿਤ ਸਮੂਹ ਸੰਗਤ ਵਲੋਂ ਲਗਾਇਆ ਜਾਂਦਾ ਹੈ। ਸੇਵਾ ਕੀਤੀ 1947 ਤੋਂ ਬਾਅਦ (1) ਪੰਡਿਤ ਅਮੀ ਚੰਦ ਜੀ (2) ਸੰਸਾਰ ਚੰਦ ਜੀ (3) ਸਮੂਹ ਨਗਰ ਨਿਵਾਸੀ ਅਤੇ ਪੰਡਿਤਾਂ ਦੇ ਸਾਰੇ ਪਰਿਵਾਰ।