ਆਸ਼ਰਮ, 108 ਸੁਆਮੀ ਸੰਤ ਹਰਿਦਾਸ ਜੀ

ਆਸ਼ਰਮ ਸਥਾਪਨਾ : ਸੰਨ 1966

ਇਸ ਆਸ਼ਰਮ ਦੀ ਸਥਾਪਨਾ 108 ਸੰਤ ਹਰੀਦਾਸ ਜੀ ਨੈ ਆਪਣੇ ਕਰ ਕਮਲਾਂ ਨਾਲ ਸੰਨ 1966 ਵਿੱਚ ਕੀਤੀ।

ਆਸ਼ਰਮ ਵਾਸਤੇ ਜ਼ਮੀਨ ਦਾਨ ਕੀਤੀ : ਆਸ਼ਰਮ ਵਾਸਤੇ ਜ਼ਮੀਨ ਬਾਵਾ ਰਾਮ ਮਹਿਮੀ (U.K.) ਨੇ ਦਿੱਤੀ।

108 ਸੰਤ ਹਰੀਦਾਸ ਜੀ ਦਾ ਜੀਵਨ ਸਮਾਂ : ਜਨਮ ਸੰਨ 1851 : ਜੋਤੀ ਜੋਤ 1966 : ਉਮਰ 115 ਸਾਲ

ਸੰਤ ਹਰੀਦਾਸ ਜੀ108 ਸੰਤ ਹਰੀਦਾਸ ਜੀ ਦਾ ਜਨਮ ਪਿੰਡ ਅੱਟਾ (ਜਲੰਧਰ) ਨਾਨਾਕਾ ਪਿੰਡ ਵਿਖੇ ਹੋਇਆ। ਆਪ ਜੀ ਦੀ ਮਾਤਾ ਨਾਮ ਗੁਲਾਬ ਦੇਵੀ ਅਤੇ ਪਿਤਾ ਜੀ ਦਾ ਨਾਮ ਰਾਮ ਦਿਆਲ ਸੀ। ਆਪ ਜੀ ਸਾਰੀ ਉਮਰ ਪੂਰਨ ਜਤੀ ਰਹੇ ਅਤੇ ਘੋਰ ਤਪੱਸਿਆ ਕੀਤੀ। ਆਪਣੀ ਤਪੱਸਿਆ ਦੇ 70 ਸਾਲ ਬਾਬਾ ਸਾਂਈ ਗੁਲਾਬ ਸ਼ਾਹ ਜੀ ਦੇ ਆਂਸ਼ਰਮ ਪਿੰਡ ਮੈਲੀ ਜ਼ਿਲਾ ਹੁਸ਼ਿਆਰਪੁਰ ਵਿਖੇ ਗੁਜ਼ਰੇ। ਪਿੰਡ ਬੋਪਾਰਾਏ ਕਲਾਂ ਦੀਆਂ ਜੋ ਸੰਗਤਾਂ ਆਂਸ਼ਰਮ ਮੈਲੀ ਵਿਖੇ ਗੁਰ ਦਰਸ਼ਨਾਂ ਲਈ ਜਾਂਦਦੀਆਂ ਸਨ, ਵਲੋਂ ਬੇਨਤੀ ਕਰਨ ਤੇ ਸੰਤ ਹਰੀਦਾਸ ਜੀ ਸੰਗਤਾਂ ਨਾਲ ਪਿੰਡ ਬੋਪਾਰਾਏ ਕਲਾਂ ਵਿਖੇ ਆ ਗਏ। ਆਪ ਜੀ ਦੇ ਨਾਲ ਸੰਤ ਬੀਬੀ ਕਰਮੀ ਜੀ ਵੀ ਆ ਗਏ। ਆਪ ਜੀ ਨੇ ਇੱਥੇ ਆ ਕੇ ਆਂਸ਼ਰਮ ਦੀ ਸਥਾਂਪਨਾਂ ਕੀਤੀ। ਆਪ ਜੀ ਨੇ ਸਾਰੀ ਉਮਰ ਆਪਣੇ ਮਲੋਹਰ ਬਚਨਾਂ ਨਾਲ ਕਲਯੁੱਗੀ ਜੀਵਾਂ ਦਾ ਉਧਾਰ ਕਰਦੇ ਹੋਏ ਪਿੰਡ ਬੋਪਾਰਾਏ ਕਲਾਂ ਤਹਿਸੀਲ ਨਕੋਦਰ ਜ਼ਿਲਾ ਜਲੰਧਰ ਵਿਖੇ 24 ਅਪ੍ਰੈਲ 1966 – 17 ਵਿਸਾਖ ਸੰਮਤ 2023 ਬਿਕਰਮੀ ਨੂੰ ਜੋਤੀ – ਜੋਤ ਸਮਾ ਗਏ। ਆਪ ਜੀ ਦੇ ਸਾਫ ਸ਼ਰੀਰ ਦਾ ਸੰਸਕਾਰ ਆਪ ਜੀ ਦੇ ਆਂਸ਼ਰਮ ਪਿੰਡ ਬੋਪਾਰਾੲੇ ਕਲਾਂ ਵਿਖੇ ਕੀਤਾ ਗਿਆ।ਆਪ ਜੀ ਦੇ ਅੰਤਿਮ ਸੰਸਕਾਰ ਦੀ ਸਾਰੀ ਰਸਮ ਸੰਤ ਬੀਬੀ ਕਰਮੀ ਜੀ ਦੀ ਅਗਵਾਈ ਹੇਠ ਸੰਗਤ ਵਲੋਂ ਕੀਤੀ ਗਈ। ਆਸ਼ਰਮ ਦੀ ਸੇਵਾ ਸੰਤ ਬੀਬੀ ਕਰਮੀ ਜੀ ਨੂੰ ਸੰਭਾਲੀ ਗਈ।

108 ਸੰਤ ਬੀਬੀ ਕਰਮੀ ਜੀ ਦਾ ਜਨਮ ਸੰਨ 1894 : ਜੋਤੀ ਜੋਤ ਸੰਨ 1994 : ਉਮਰ 100 ਸਾਲ

108 ਸੰਤ ਬੀਬੀ ਕਰਮੀ ਜੀ ਦਾ ਜਨਮ ਸੰਨ 1894 ਪਿੰਡ ਕੈਂਤੋਵਾਲ ਜ਼ਿਲਾ ਹੁਸ਼ਿਆਰਪੁਰ ਵਿਖੇ ਹੋਇਆ। ਆਪ ਜੀ ਦੀ ਮਾਤਾ ਦਾ ਨਾਮ ਖੇਨੀ ਅਤੇ ਪਿਤਾ ਜੀ ਦਾ ਨਾਮ ਸ਼੍ਰੀ ਗੁੱਲੀ ਰਾਮ ਸੀ। ਆਪ ਜੀ ਨੇ ਆਪਣੇ ਜੀਵਨ ਦਾ ਕਾਫੀ ਸਮਾਂ ਸੰਤ ਬੀਬੀ ਕਰਮੀ ਜੀ ਆਸ਼ਰਮ ਪਿੰਡ ਮੈਲੀ ਜ਼ਿਲਾ ਹੁਸ਼ਿਆਰਪੁਰ ਵਿਖੇ ਸੰਗਤਾਂ ਦੀ ਨਿਰੋਲ ਸੇਵਾ ਕਰਦਿਆ ਬਤੀਤ ਕੀਤੇ। ਆਪ ਜੀ ਨੇ ਸੰਤ ਹਰੀਦਾਸ ਜੀ ਦੀ ਰਹਿਨੁਮਾਈ ਹੇਠ ਪਿੰਡ ਬੋਪਾਰਾਏ ਕਲਾਂ ਆਸ਼ਰਮ ਵਿਖੇ ਸੰਗਤਾਂ ਦੀ ਸੇਵਾ ਕਰਦਿਆਂ ਬਤੀਤ ਕੀਤੇ। 108 ਸੰਤ ਹਰੀਦਾਸ ਜੀ ਦੇ ਜੋਤੀ – ਜੋਤ ਸਮਾਉਣ ਤੋਂ ਬਾਅਦ ਪਿੰਡ ਬੋਪਾਰਾਏ ਕਲਾਂ ਜ਼ਿਲਾ ਜਲੰਧਰ ਆਸ਼ਰਮ ਦੀ ਸੇਵਾ (ਗੱਦੀ) 108 ਸੰਤ ਬੀਬੀ ਕਰਮੀ ਜੀ ਨੂੰ ਸੰਭਾਲੀ ਗਈ। ਸੰਤ ਬੀਬੀ ਕਰਮੀ ਜੀ ਨੇ ਸਾਰੀ ਉਮਰ ਆਪਣੇ ਮਨੋਹਰ ਬਚਨਾਂ ਨਾਲ ਕਲਯੁੱਗੀ ਜਿਵਾਂ ਦਾ ਉਧਾਰ ਕਰਦੇ ਹੋਏ ਪਿੰਡ ਬੋਪਾਰਾਏ ਕਲਾਂ ਤਹਿਸੀਲ ਨਕੋਦਰ ਜ਼ਿਲਾ ਜਲੰਧਰ ਵਿਖੇ 19 ਦਸੰਬਰ 1994 ਨੂੰ ਜੋਤੀ ਜੋਤ ਸਮਾਂ ਗਏ।ਆਪ ਜੀ ਦੇ ਸ਼ਾਂਤ ਸਰੀਰ ਦਾ ਅੰਤਿਮ ਸੰਸਕਾਰ ਆਪ ਜੀ ਦੇ ਆਸ਼ਰਮ ਪਿੰਡ ਬੋਪਾਰਾਏ ਕਲਾਂ ਵਿਖੇ ਜੀਆ ਗਿਆ। ਆਪ ਜੀ ਦੇ ਅੰਤਿਮ ਸੰਸਕਾਰ ਦੀ ਸਾਰੀ ਰਸਮ 108 ਸੰਤ ਬੀਬੀ ਕ੍ਰਿਸ਼ਨਾ ਜੀ ਦੀ ਅਗਵਾਈ ਹੇਠ ਸੰਗਤਾਂ ਵਲੋਂ ਕੀਤੀ ਗਈ। ਆਸ਼ਰਮ ਦੀ ਸੇਵਾ 108 ਸੰਤ ਬੀਬੀ ਕ੍ਰਿਸ਼ਨਾ ਜੀ ਨੇ ਸੰਭਾਲੀ। 108 ਸੰਤ ਬੀਬੀ ਕ੍ਰਿਸ਼ਨਾ ਜੀ ਦੀ ਦੇਖ ਰੇਖ ਹੇਠ ਇਹ ਆਸ਼ਰਮ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਪਿੰਡੋਂ ਬਾਹਰਲੀਆਂ ਸੰਗਤਾਂ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਆਸ਼ਰਮ ਦੀ ਸੇਵਾ , ਅਤੇ ਦਿਲ ਖੋਲ ਕੇ ਦਾਨ ਦਿੱਤਾ ਜਾ ਰਿਹਾ ਹੈ।

  • ਸੰਤ ਹਰੀ ਦਾਸ ਜੀ ਦੀ ਬਰਸੀ ਦਿਨ : 19 ਜੂਨ 5 ਹਾਛ
  • ਸੰਤ ਬੀਬੀ ਕਰਮੀ ਜੀ ਦੀ ਬਰਸੀ ਦਿਨ : 19 ਦਸੰਬਰ 5 ਪੋਹ
  • ਇਤਿਹਾਸ ਜਾਰੀ ਕੀਤਾ : ਵਲੋਂ 108 ਸੰਤ ਬੀਬੀ ਕ੍ਰਿਸ਼ਨਾ ਜੀ